07 Sep, 2024

ਸ਼ੈਰੀ ਮਾਨ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਗੁਰਦਾਸ ਮਾਨ ਦੀ ਕਰਦੇ ਸਨ ਮਿਮਿਕਰੀ, ਜਾਣੋ ਪੂਰੀ ਕਹਾਣੀ

ਸ਼ੈਰੀ ਮਾਨ ਦਾ ਅਸਲ ਨਾਮ ਸੁਰਿੰਦਰ ਮਾਨ ਹੈ, ਸ਼ੈਰੀ ਨੂੰ ਇਹ ਨਾਮ ਉਨ੍ਹਾਂ ਦੇ ਸਕੂਲ ਟੀਚਰ ਨੇ ਹੀ ਦਿੱਤਾ ਸੀ ।


Source: Sharry Maan

2010 ‘ਚ ਪਹਿਲਾ ਗੀਤ ਆਇਆ ਸੀ ‘ਯਾਰ ਅਣਮੁੱਲੇ’ ਜਿਸ ‘ਚ ਉਨ੍ਹਾਂ ਨੇ ਆਪਣੇ ਕਾਲਜ ਦੇ ਦਿਨਾਂ ਨੂੰ ਬਿਆਨ ਕੀਤਾ ਸੀ।


Source: Sharry Maan

‘ਯਾਰ ਅਣਮੁੱਲੇ’ ਨੇ ਉਨ੍ਹਾਂ ਨੂੰ ਇੰਡਸਟਰੀ ‘ਚ ਪਛਾਣ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ।


Source: Sharry Maan

ਸ਼ੈਰੀ ਕਾਲਜ ਸਮੇਂ ਤੋਂ ਹੀ ਗੁਰਦਾਸ ਮਾਨ ਸਣੇ ਕਈ ਕਲਾਕਾਰਾਂ ਦੀ ਮਿਮਿਕਰੀ ਕਰਦੇ ਹੁੰਦੇ ਸਨ। ਕਾਲਜ ਸਮੇਂ ਉਨ੍ਹਾਂ ਦੇ ਅਧਿਆਪਕ ਬਲਵਿੰਦਰ ਸਿੰਘ ਨੇ ਪ੍ਰੇਰਿਆ ਕਿ ਆਪਣੇ ਅੰਦਰਲੇ ਗਾਇਕ ਨੂੰ ਅੰਦਰੋਂ ਕੱਢ।


Source: Sharry Maan

ਗੁਰਦਾਸ ਮਾਨ ਦਾ ਕਰੀਅਰ ‘ਚ ਵੱਡਾ ਰੋਲ ਮੰਨਦੇ ਹਨ, ਕਿਉਂਕਿ ਉਨ੍ਹਾਂ ਦੇ ਸਟਾਈਲ ‘ਚ ਗਾਉਂਦੇ ਸਨ ਅਤੇ ਮਿਮਿਕਰੀ ਕਰਦੇ ਸਨ ।


Source: Sharry Maan

ਅਸਲ ਜ਼ਿੰਦਗੀ ‘ਚ ਵੀ ਸ਼ੈਰੀ ਮਾਨ ਬਹੁਤ ਸ਼ਰਾਰਤੀ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ‘ਮੇਰੇ ਅੰਦਰ ਇੱਕ ਬੱਚਾ ਹੈ ਜੋ ਹਮੇਸ਼ਾ ਕੁਝ ਨਾ ਕੁਝ ਸਿੱਖਣਾ ਚਾਹੁੰਦਾ ਹੈ’।


Source: Sharry Maan

ਸ਼ੈਰੀ ਮਾਨ ਨੂੰ ਖੁਦ ਹੀ ਆਪਣੇ ਗੀਤ ਲਿਖਦੇ ਹਨ ਅਤੇ ਉਹ ਹੁਣ ਤੱਕ ਕਈ ਹਿੱਟ ਗੀਤ ਗਾ ਚੁੱਕੇ ਹਨ


Source: Sharry Maan

ਸ਼ੈਰੀ ਮਾਨ ਉਸ ਵੇਲੇ ਚਰਚਾ ‘ਚ ਆ ਗਏ ਸਨ ਜਦੋਂ ਉਨ੍ਹਾਂ ਦਾ ਆਪਣੇ ਖ਼ਾਸ ਦੋਸਤ ਪਰਮੀਸ਼ ਵਰਮਾ ਦੇ ਨਾਲ ਝਗੜਾ ਹੋ ਗਿਆ ਸੀ ।


Source: Sharry Maan

ਉਹ ਜਿੱਥੇ ਗਾਇਕੀ ਦੇ ਖੇਤਰ ‘ਚ ਸਰਗਰਮ ਹਨ, ਉੱਥੇ ਹੀ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ।


Source: Sharry Maan

ਹਾਲ ਹੀ ‘ਚ ਸ਼ੈਰੀ ਮਾਨ ਦੇ ਕਈ ਗੀਤ ਰਿਲੀਜ਼ ਹੋਏ ਹਨ, ਜਿਨ੍ਹਾਂ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ।


Source: Sharry Maan

The Untold Secrets of Yo Yo Honey Singh’s Life